Sylvia Bishop

ਮੇਅਰਲ ਉਮੀਦਵਾਰ

team

Sylvia Bishop ਪਿਛਲੇ ੭ ਸਾਲਾਂ ਤੋਂ ਡੈਲਟਾ ਦੀ ਕੋਂਸਲਰ ਹੈ, ਸ਼ੁਰੂ ਤੋਂ ਹੀ ਡੈਲਟਾ ਦੀ ਰਹਿਣ ਵਾਲੀ ਹੈ ਅਤੇ ਐਲੀਮੈਂਟਰੀ ਸਕੂਲ ਦੀ ਰਿਟਾਇਰਡ ਅਧਿਆਪਕਾ ਹੈ।

ਇਹ ਖੇਤੀਬਾੜੀ ਜ਼ਮੀਨ ਦੀ ਸੁੱਰਖਿਆ ਅਤੇ ਐਗਰੀ ਕਲਚਰ ਵਪਾਰ ਨੂੰ ਮਦਦ ਦੇਣ ਲਈ ਵਚਨਬੱਧ ਹੈ। Sylvia ਵਾਤਾਵਰਣ ਦੀ ਸੁਰੱਖਿਆ ਲਈ ਦ੍ਰਿੜ ਹੈ। ਇਸਦਾ ਮੰਨਣਾ ਹੈ ਕਿ ਡੈਲਟਾ ਨੂੰ ਕੈਪੀਟਲ ਪ੍ਰੋਜੈਕਟਾਂ ਲਈ ਉਧਾਰ ਪੈਸੇ ਲੈਣ ਦੇ ਕਿਸੇ ਵੀ ਨਵੇਂ ਕਰਜ਼ੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

Sylvia Bishop ਮੇਅਰ ਦੀ ਚੋਣ ਲੜ੍ਹ ਰਹੀ ਹੈ। ਇਸਦਾ ਮੰਨਣਾ ਹੈ ਕਿ ਰੈਜੀਡੈਸ਼ੀਅਲ, ਇੰਡਸਟਰੀਅਲ ਅਤੇ ਫਾਰਮ ਲੈਂਡ ਵਿੱਚ ਤਾਲਮੇਲ ਹੋਣ ਕਾਰਨ ਡੈਲਟਾ ਰਹਿਣ, ਖੇਡਣ ਅਤੇ ਕੰਮ ਕਰਨ ਲਈ ਇੱਕ ਬਿਹਤਰੀਨ ਥਾਂ ਹੈ। ਇਹ ਡੈਲਟਾ ਨੂੰ ਕਾਮਯਾਬੀ ਦੇ ਨਵੇਂ ਰਾਹ ਤੇ ਲੈ ਜਾਣਾ ਚਾਹੁੰਦੀ ਹੈ।

Joan Hansen

ਕੌਂਸਲ ਉਮੀਦਵਾਰ

team

Joan Hansen ਪਿਛਲੇ 35 ਵਰ੍ਹਿਆਂ ਤੋਂ ਡੈਲਟਾ ਵਿੱਚ ਰਹਿ ਰਹੀ ਹੈ ਅਤੇ ਇੱਕ self-employed optometrist ਹੈ। ਇਹ ਇੱਕ ਵਧੀਆ ਸ਼ਾਸਨ ਪ੍ਰਣਾਲੀ , ਸੰਤੁਲਿਤ ਬਜਟ ਅਤੇ ਭਾਈਚਾਰੇ ਵਿੱਚ ਰਿਸੋਰਸਿਸ ਨੂੰ ਬਿਹਤਰ ਕਰਨ ਦੇ ਨਵੇਂ ਰਾਹ ਲੱਭਣ ਲਈ ਵਚਨਬੱਧ ਹੈ।

ਇਹ ਭਾਈਚਾਰੇ ਵਿੱਚ ਪੁਰੀ ਤਰਾਂ ਸਰਗਰਮ ਹਨ ਅਤੇ ਇਹਨਾਂ ਨੇ ਲਈ ਲੀਡਰਸ਼ਿੱਪ ਰੋਲ ਨਿਭਾਏ ਹਨ। ਇਹ ਡੈਲਟਾ ਪੁਲਿਸ ਬੋਰਡ ਦੇ ਮੈਂਬਰ, Tsawwassen Roatry club ਦੇ ਚਾਰਟਰ ਮੈਂਬਰ ਅਤੇ B.C association of optometrists ਅਤੇ Canadian association of optometrists ਦੇ president ਵੀ ਹਨ।

Joan ਇੱਕ ਵਧੀਆ ਸਰੋਤਾ ਹੈ ਅਤੇ ਸਹਿਯੋਗੀ ਟੀਮ ਪਲੇਅਰ ਹੈ ਅਤੇ ਇਹ ਪੂਰੀ ਗਰਮਜੋਸ਼ੀ ਨਾਲ ਕੰਮ ਕਰਦੀ ਹੈ।

Kim Kendall

ਕੌਂਸਲ ਉਮੀਦਵਾਰ

team

Kim Kendall ਆਪਣੇ ਪਰਿਵਾਰ ਨਾਲ ਸਾਲ 2012 ਤੋਂ ਡੈਲਟਾ ਵਿੱਚ ਹੀ ਰਹਿ ਰਹੀ ਹੈ ਅਤੇ ਆਪਣੇ ਪਰਿਵਾਰ ਵੱਲ ਸਮਰਪਣ ਕਾਰਣ ਹੀ ਕੌਸਲ ਵਿੱਚ ਚੁਣੇ ਜਾਣ ਦੀ ਇੱਛੁਕ ਹੈ। ਇਹ ਇੱਕ ਅਜਿਹੀ ਕਮਿਊਨਟੀ ਦੀ ਸਿਰਜਣਾ ਕਰਨ ਵਿੱਚ ਮਦਦ ਕਰਨਾ ਚਾਹੁੰਦੀ ਹੈ, ਜਿਸ ਵਿੱਚ ਉਹਨਾਂ ਦੇ ਬੱਚੇ ਮਾਣ ਨਾਲ ਜ਼ਿੰਦਗੀ ਗੁਜ਼ਾਰ ਸਕਣ।

ਕਿਮ ਆਪਣੇ ਭਾਈਚਾਰੇ ਵਿੱਚ ਬਹ ੁਤ ਸਰਗਰਮ ਹੈ। ਇਹ ਨੌਰਥ ਡੈਲਟਾ ਰੌਟਰੀ ਕਲੱਬ ਦੀ ਨਵੀਂ ਪ੍ਰੈਜੀਡੈਂਟ ਹੈ , Tour de delta ਦੀ ਬੋਰਡ ਮੈਂਬਰ ਹੈ ਅਤੇ ਡੈਲਟਾ ਹਸਪਤਾਲ ਫਾਊਡੇਸ਼ਨ ਮੂਨਲਾਈਟ ਗਾਲਾ ਕਮੇਟੀ ਵਿੱਚ ਵੀ ਸੇਵਾਵਾਂ ਦਿੰਦੀ ਹੈ।

ਇਹ ਸਹੀ ਮਾਅਨਿਆਂ ਵਿੱਚ ਭਾਈਚਾਰੇ ਦੇ ਮਸਲਿਆਂ ਨੂੰ ਸਮਝਦੀ ਹੈ। ਖੇਡਾਂ ਅਤੇ ਰੀਕ੍ਰੀਏਸ਼ਨ ਫੈਸੀਲਿਟੀ ਦੀ ਮਜ਼ਬੂਤ ਸਮਰਥਕ ਹੈ। ਟਰਾਂਜ਼ਿਟ ਵਿੱਚ ਸੁਧਾਰ ਅਤੇ ਘਰਾਂ ਨੂੰ ਅਫੋਰਡੇਬਲ ਬਣਾਉਣ ਵਿੱਚ ਯਕੀਨ ਰੱਖਦੀ ਹੈ, ਜਿਸਦੇ ਜ਼ਰੀਏ ਭਾਈਚਾਰੇ ਨੂੰ ਮਜ਼ਬੂਤ ਅਤੇ ਪਰਿਵਾਰਕ ਬਣਾਇਆ ਜਾ ਸਕਦਾ ਹੈ।

Robert Campbell

ਕੌਂਸਲ ਉਮੀਦਵਾਰ

team

Robert Campbell ਪਿਛਲੇ 27 ਸਾਲਾਂ ਤੋਂ ਡੈਲਟਾ ਦੇ ਰਹਿਣ ਵਾਲੇ ਹਨ। ਡੈਲਟਾ ਕੌਂਸਲ ਦੇ ਤਜਰਬੇਕਾਰ ਮੈਂਬਰ ਹਨ ਅਤੇ ਸ਼ਹਿਰ ਦੀ ਤਰੱਕੀ ਲਈ ਵਚਨਬੱਧ ਹਨ। ਪਾਰਕ, ਰੀਕ੍ਰੀਏਸ਼ਨ ਅਤੇ ਕਲਚਰ ਕਮਿਸ਼ਨ ਦੀ ਚੇਅਰ ਦੇ ਨਾਤੇ ਆਪਣੀ ਅਗਵਾਈ ਅਧੀਨ Robert ਨੇ ਡੈਲਟਾ ਦੇ ਨਿਵਾਸੀਆਂ ਲਈ ਵਧੀਆ ਫੀਲਡ, ਪਾਰਕ ਅਤੇ ਸੁਵਿਧਾਵਾਂ ਦਾ ਨਿਰਮਾਣ ਕਰਨ ਵਿੱਚ ਆਪਣੇ ਜ਼ਜ਼ਬੇ ਨੂੰ ਸਿੱਧ ਕੀਤਾ ਹੈ। Robert ਫਾਇਨੈਂਸ ਕਮੇਟੀ ਅਤੇ ਇਨਵੈਸਟ ਇਨ ਡੈਲਟਾ ਕਮੇਟੀਆਂ ਦੇ ਮੈਂਬਰ ਵੀ ਹਨ।

Robert ਇੱਕ ਰਿਟਾਇਰਡ ਵਕੀਲ ਹਨ। ਆਪਣੇ ਕਈ ਸਾਲਾਂ ਦੇ ਤਜਰਬੇ ਨਾਲ ਡੈਲਟਾ ਕੌਂਸਲ ਵਿੱਚ ਦੁਬਾਰਾ ਚੁਣੇ ਜਾਣ ਦੇ ਚਾਹਵਾਨ ਹਨ।

Simran Walia

ਕੌਂਸਲ ਉਮੀਦਵਾਰ

team

ਸਿਮਰਨ ਵਾਲੀਆ ਕਮਿਊਨਟੀ ਦੀ ਆਵਾਜ਼ ਹੈ ਅਤੇ ਆਪਣੇ ਪਰਿਵਾਰ ਨਾਲ ਡੈਲਟਾ ਵਿੱਚ ਰਹਿ ਰਹੀ ਹੈ, ਇੱਕ ਆਈ.ਟੀ.ਪ੍ਰੋਫੈਸ਼ਨਲ ਹੈ, ਤਰੱਕੀ ਪਸੰਦ ਹੈ ਅਤੇ ਉਹਨਾਂ ਸਾਰਿਆਂ ਲਈ ਇੱਕ ਮਜ਼ਬੂਤ ਆਵਾਜ਼ ਬਣਨਾ ਚਾਹੁੰਦੀ ਹੈ, ਜੋ ਡੈਲਟਾ ਨੂੰ ਆਪਣਾ ਘਰ ਸਮਝਦੇ ਹਨ। ਉਹ ਇੱਕ ਅਜਿਹੀ ਕਮਿਊਨਟੀ ਦੀ ਸਿਰਜਣਾ ਕਰਨਾ ਚਾਹੁੰਦੀ ਹੈ, ਜਿਸ ਵਿੱਚ ਸਭਿਆਚਾਰ ਅਤੇ ਵਿਭਿੰਨਤਾਵਾਂ ਵਧਣ ਫੁੱਲਣ ਅਤੇ ਡੈਲਟਾ ਲਈ ਨਵੀਆਂ ਸੰਭਾਵਨਾਵਾਂ ਅਤੇ ਹੱਲ ਪੈਦਾ ਹੋਣ।

ਸਿਮਰਨ ਡੈਲਟਾ ਪਾਰਕ, ਰੀਕ੍ਰੀਏਸ਼ਨ ਅਤੇ ਕਲਚਰ ਕਮੇਟੀ ਅਤੇ ਸੀਨੀਅਰ ਐਡਵਾਈਜ਼ਰੀ ਸਬ-ਕਮੇਟੀ ਦੀ ਕਮਿਸ਼ਨਰ ਵਜੋਂ ਸੇਵਾਵਾਂ ਦੇ ਰਹੀ ਹੈ, ਨਸ਼ਿਆਂ ਦੀ ਵਰਤੋਂ ਅਤੇ ਗੈਂਗ ਹਿੰਸਾ ਬਾਰੇ ਜਾਗਰੂਕਤਾ ਫੈਲਾਉਣ ਵਾਲੀ ਸੰਸਥਾ ਦੀ ਫਾਂਊਡਿੰਗ ਮੈਂਬਰ ਅਤੇ ਡਾਇਰੈਕਟਰ ਹੈ। ਯੂ.ਬੀ.ਸੀ ਵਿਖੇ ਭਵਿੱਖ ਵਾਸਤੇ ਚੰਗੇ ਨੇਤਾ ਤਿਆਰ ਕਰਨ ਦਾ ਪ੍ਰੋਗਰਾਮ ਵੀ ਇਸਨੇ ਸਫਲਤਾ ਨਾਲ ਪੂਰਾ ਕੀਤਾ ਹੈ, ਰੋਟਰੀ ਦੀ ਨਵੀਂ ਮੈਂਬਰ ਹੈ। ਵਿਆਪਕ ਰੂਪ ਵਿੱਚ ਸਿਮਰਨ ਕਮਿਊਨਟੀ ਲਈ ਲੰਮੇਂ ਸਮੇਂ ਤੱਕ ਸੇਵਾਵਾਂ ਦੇਣ ਲਈ ਵਚਨਬੱਧ ਹੇ।

ਡੈਲਟਾ ਲਈ ਉਸਦੀ ਦੂਰਦਰਸ਼ਤਾ ਵਿੱਚ ਇੱਕ ਬਿਹਤਰ ਬੁਨਿਆਦੀ ਢਾਂਚਾ, ਵਧੀਆ ਟਰਾਂਜ਼ਿਟ ਦੀ ਚੋਣ, ਕਿਫਾਇਤੀ ਘਰ, ਉੱਤਮ ਖੇਡਾਂ ਅਤੇ ਫਿਟਨੈੱਸ ਸੁਵਿਧਾਵਾਂ, ਉੱਨਤਸ਼ੀਲ ਛੋਟੇ ਵਪਾਰ ਅਤੇ ਖੇਤੀਬਾੜੀ ਜ਼ਮੀਨ ਦੀ ਰੱਖਿਆ ਕਰਨਾ ਸ਼ਾਮਲ ਹੈ।